ਕੀ ਸੀ-ਸੈਕਸ਼ਨ ਤੋਂ ਬਾਅਦ ਅਕਸਰ ਤੁਹਾਡੇ ਵੀ ਪਿੱਠ ਵਿੱਚ ਦਰਦ ਹੁੰਦਾ ਹੈ? ਜਾਣੋ ਕਿ ਡਾਕਟਰ ਕੋਲ ਕਦੋਂ ਜਾਣਾ ਹੈ।

Contact Us

    ਆਮ ਤੌਰ ਤੇ ਸੀ-ਸੈਕਸ਼ਨ ਉਹ ਪ੍ਰਕਿਰਿਆ ਜਾਂ ਉਹ ਸਰਜਰੀ ਹੈ, ਜਿਸਦੇ ਰਾਹੀਂ ਬੱਚੇ ਦਾ ਜਨਮ ਹੁੰਦਾ ਹੈ। ਹਾਲਾਂਕਿ ਇਹ ਕੁਦਰਤੀ ਡਿਲੀਵਰੀ ਤੋਂ ਵੱਖਰਾ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਨਵੀਂ ਮਾਂ ਦੇ ਲਈ ਗਰਭਪਾਤ ਜਾਂ ਸੀ-ਸੈਕਸ਼ਨ ਤੋਂ ਬਾਅਦ ਥੱਕਿਆ ਹੋਇਆ ਮਹਿਸੂਸ ਕਰਨਾ ਸੁਭਾਵਿਕ ਹੁੰਦਾ ਹੈ, ਕਿਉਂਕਿ ਸੀ-ਸੈਕਸ਼ਨ ਆਰਾਮਦਾਇਕ ਨਹੀਂ ਹੁੰਦਾ ਹੈ। ਇਸਦੇ ਨਾਲ ਕਈ ਚੁਣੌਤੀਆਂ ਜੁੜੀਆਂ ਹੁੰਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਸੀ-ਸੈਕਸ਼ਨ ਬਹੁਤ ਹੀ ਗੁੰਝਲਦਾਰ ਸਥਿਤੀਆਂ ਵਿੱਚ ਹੁੰਦਾ ਹੈ, ਜਿਵੇਂ ਕਿ ਪਲੈਸੈਂਟਾ ਨਾਲ ਜੁੜੀਆਂ ਸਮੱਸਿਆਵਾਂ, ਲੰਬੇ ਸਮੇਂ ਤੱਕ ਜਣੇਪੇ ਦਾ ਦਰਦ ਜਾਂ ਫਿਰ ਇੱਕ ਮਾਂ ਦੀ ਕੁਦਰਤੀ ਡਿਲੀਵਰੀ ਦਾ ਨਾ ਹੋ ਪਾਣਾ। ਹਾਲ ਹੀ ਦੇ ਸਮੇਂ ਵਿੱਚ ਕਈ ਔਰਤਾਂ ਕੁਦਰਤੀ ਡਿਲੀਵਰੀ ਦੀ ਬਜਾਏ ਸੀ-ਸੈਕਸ਼ਨ ਨੂੰ ਤਰਜੀਹ ਦਿੰਦੀਆਂ ਹਨ। ਪਰ ਸੀ-ਸੈਕਸ਼ਨ ਤੋਂ ਬਾਅਦ ਅਕਸਰ ਔਰਤਾਂ ਪਿੱਠ ਦਰਦ ਦੀ ਸ਼ਿਕਾਇਤ ਕਰਦੀਆਂ ਹਨ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਈ ਔਰਤਾਂ ਸੀ-ਸੈਕਸ਼ਨ ਤੋਂ ਬਾਅਦ ਪਿੱਠ ਦਰਦ ਨੂੰ ਲੈਕੇ ਗੰਭੀਰ ਨਹੀਂ ਹੁੰਦੀਆਂ। ਉਹਨਾਂ ਨੂੰ ਅਕਸਰ ਲੱਗਦਾ ਹੈ ਕਿ ਇਹ ਦਰਦ ਆਪਣੇ ਆਪ ਠੀਕ ਹੋ ਜਾਂਦਾ ਹੈ, ਪਰ ਅਜਿਹਾ ਨਹੀਂ ਹੁੰਦਾ। ਸੀ-ਸੈਕਸ਼ਨ ਤੋਂ ਬਾਅਦ ਹੋਣ ਵਾਲੇ ਪਿੱਠ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਇਹ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਆਓ ਇਸ ਲੇਖ ਦੁਆਰਾ ਜਾਣਦੇ ਹਾਂ ਕਿ ਔਰਤਾਂ ਨੂੰ ਪਿੱਠ ਦਰਦ ਹੋਣ ਤੋਂ ਬਾਅਦ ਡਾਕਟਰ ਕੋਲ ਕਦੋਂ ਜਾਣਾ ਹੈ। ਤਾਂ ਜੋ ਔਰਤਾਂ ਸਮੇਂ ਸਿਰ ਸਹੀ ਇਲਾਜ ਨੂੰ ਪ੍ਰਾਪਤ ਕਰ ਸਕਣ। 

    ਸੀ-ਸੈਕਸ਼ਨ ਤੋਂ ਬਾਅਦ ਪਿੱਠ ਦਰਦ ਲਈ ਕਦੋਂ ਮਾਹਿਰਾਂ ਨੂੰ ਕਦੋਂ ਮਿਲਣਾ ਹੈ?

    ਸੀ-ਸੈਕਸ਼ਨ ਤੋਂ ਬਾਅਦ ਔਰਤਾਂ ਨੂੰ ਪਿੱਠ ਵਿੱਚ ਦਰਦ ਹੋਣਾ ਇੱਕ ਬਹੁਤ ਹੀ ਆਮ ਸਮੱਸਿਆ ਹੈ। ਜੇਕਰ ਤੁਹਾਨੂੰ ਹਲਕਾ ਦਰਦ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਇਸ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਦੂਜੇ ਪਾਸੇ ਜੇਕਰ ਤੇਜ਼ ਦਰਦ ਹੁੰਦਾ ਹੈ ਤਾਂ ਔਰਤ ਨੂੰ ਤੁਰਨ-ਫਿਰਨ ਜਾਂ ਉੱਠਣ-ਬੈਠਣ ਵਿੱਚ ਮੁਸ਼ਕਿਲ ਹੁੰਦੀ ਹੈ। ਇਸ ਤਰ੍ਹਾਂ ਦੀ ਸਥਿਤੀ ਨੂੰ ਨਜ਼ਰਅੰਦਾਜ਼   ਨਹੀਂ ਕਰਨਾ ਚਾਹੀਦਾ। ਜੇਕਰ ਸੀ-ਸੈਕਸ਼ਨ ਤੋਂ ਬਾਅਦ ਪਿੱਠ ਦਰਦ ਦੇ ਕਾਰਣ ਔਰਤਾਂ ਨੂੰ ਬੱਚੇ ਨੂੰ ਫੜਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਇਹ ਇੱਕ ਚੰਗਾ ਸੰਕੇਤ ਨਹੀਂ ਹੈ। ਇਸਦੇ ਨਾਲ ਹੀ ਜਦੋਂ ਪਿੱਠ ਦਰਦ ਦਾ ਪ੍ਰਭਾਵ ਲੱਤਾਂ ‘ਤੇ ਦਿਖਾਈ ਦੇਣ ਲੱਗ ਜਾਂਦਾ ਹੈ ਤਾਂ ਔਰਤਾਂ  ਦੀ ਪਿੱਠ ਸੁੰਨ ਹੋਣ ਲੱਗ ਜਾਂਦੀ ਹੈ, ਤਾਂ ਇਸ ਦੌਰਾਨ ਔਰਤਾਂ ਨੂੰ ਜਲਦੀ ਤੋਂ ਜਲਦੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 

    ਸੀ-ਸੈਕਸ਼ਨ ਤੋਂ ਬਾਅਦ ਪਿੱਠ ਦਰਦ ਦੇ ਗੰਭੀਰ ਲੱਛਣ

    1. ਲਗਾਤਾਰ ਜਾਂ ਗੰਭੀਰ ਦਰਦ :

    ਇਸ ਦੌਰਾਨ ਔਰਤ ਨੂੰ ਤੁਰਨ-ਫਿਰਨ ਜਾਂ ਉੱਠਣ-ਬੈਠਣ ਵਿੱਚ ਮੁਸ਼ਕਲ ਆਉਣ ਲੱਗ ਜਾਂਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੀ ਪਿੱਠ ਵਿੱਚ ਤੇਜ਼ ਦਰਦ ਮਹਿਸੂਸ ਕਰਦੇ ਹੋਂ ਜਾਂ ਇਹ ਸਮੇਂ ਦੇ ਨਾਲ ਗੰਭੀਰ ਹੁੰਦਾ ਜਾ ਰਿਹਾ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

    2. ਤੁਰਨ ਵਿੱਚ ਮੁਸ਼ਕਲ ਹੋਣਾ : 

    ਆਮ ਤੋਰ ਤੇ ਸੀ-ਸੈਕਸ਼ਨ ਤੋਂ ਬਾਅਦ ਹਰ ਔਰਤ ਨੂੰ ਲਗਭਗ 40 ਦਿਨਾਂ ਤੱਕ ਪੂਰਾ ਬੈੱਡ ਰੈਸਟ ਲੈਣ ਦੀ ਜਰੂਰਤ ਹੁੰਦੀ ਹੈ। ਇਸਦੇ ਨਾਲ ਹੀ ਚੰਗੀ ਖੁਰਾਕ ਦੀ ਪਾਲਣਾ ਕਰਨਾ ਅਤੇ ਸਿਹਤ ਦਾ ਪੂਰਾ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਇਸ ਦੌਰਾਨ ਪਿੱਠ ਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ। ਜੇਕਰ ਸਮੇਂ ਦੇ ਨਾਲ ਤੁਹਾਡੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੈ, ਅਤੇ ਤੁਹਾਨੂੰ ਤੁਰਨ- ਫਿਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਇਹ ਕਿਸੇ ਨਿਊਰੋਲੋਜੀਕਲ ਸਮੱਸਿਆ ਦੇ ਕਾਰਣ ਹੋ ਸਕਦਾ ਹੈ। ਤੁਹਾਨੂੰ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। 

    3. ਬੁਖਾਰ ਜਾਂ ਲਾਲੀ: 

    ਸੀ-ਸੈਕਸ਼ਨ ਤੋਂ ਬਾਅਦ ਕਈ ਵਾਰ ਪਿੱਠ ਦਾ ਦਰਦ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਇਸ ਨਾਲ ਬੁਖਾਰ ਹੋ ਜਾਂਦਾ ਹੈ। ਅਜਿਹੇ ਕੁੱਝ ਮਾਮਲਿਆਂ ਵਿੱਚ, ਔਰਤਾਂ ਨੂੰ ਸਰਜਰੀ ਵਾਲੀ ਥਾਂ ‘ਤੇ ਬੁਖਾਰ ਦੇ ਨਾਲ- ਨਾਲ ਲਾਲੀ ਜਾਂ ਗਰਮੀ ਵੀ ਹੋ ਸਕਦੀ ਹੈ। ਇਹ ਇੱਕ ਚੰਗਾ ਸੰਕੇਤ ਨਹੀਂ ਹੈ। ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਹੈ, ਤਾਂ ਤੁਹਾਡੀ ਪਿੱਠ ਦਰਦ ਬਹੁਤ ਵੱਧ ਗਿਆ ਹੈ। ਅਜਿਹੀ ਸਤਿਥੀ ਵਿੱਚ ਪਿੱਠ ਦਰਦ ਦਾ ਕਾਰਣ ਇਨਫੈਕਸ਼ਨ ਹੋ ਸਕਦਾ ਹੈ, ਤੇ ਇਸਨੂੰ ਸਹੀ ਇਲਾਜ ਦੀ ਲੋੜ ਹੈ। 

    4. ਸੁੰਨ ਹੋਣਾ :

    ਪਿੱਠ ਦੇ ਦਰਦ ਦਾ ਪ੍ਰਭਾਵ ਜਦੋਂ ਲੱਤਾਂ ‘ਤੇ ਪੈਂਦਾ ਹੈ, ਜਿਸਦੇ ਕਾਰਣ ਲੱਤਾਂ ਵਿੱਚ ਦਰਦ ਵੱਧ ਜਾਂਦਾ ਹੈ ਅਤੇ ਔਰਤਾਂ ਦੀ ਪਿੱਠ ਸੁੰਨ ਹੋਣ ਲੱਗਦੀ ਹੈ। ਇਹ ਦਰਦ ਸੂਈ ਦੇ ਚੁਭਣ ਵਾਂਗ ਮਹਿਸੂਸ ਹੁੰਦਾ ਹੈ। ਜਦੋਂ ਵੀ ਤੁਸੀਂ ਆਪਣੀ ਪਿੱਠ ਜਾਂ ਲੱਤਾਂ ਸੁੰਨ ਹੋਣਾ ਜਾਂ ਝਰਨਾਹਟ ਮਹਿਸੂਸ ਕਰਦੇ ਹੋਂ ਤਾਂ ਇਹ ਸੰਵੇਦਨਾਵਾਂ ਗੰਭੀਰ ਨਸਾਂ ਦੇ ਨੁਕਸਾਨ ਦਾ ਸੰਕੇਤ ਹੋ ਸਕਦੀਆਂ ਹਨ ਅਤੇ ਪਿੱਠ ਦੇ ਦਰਦ ਨੂੰ ਹੋਰ ਵਧਾ ਸਕਦੀਆਂ ਹਨ। ਇਸ ਦੌਰਾਨ ਔਰਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਡਾਕਟਰ ਕੋਲ ਜਾਓ ਅਤੇ ਆਪਣਾ ਇਲਾਜ ਸ਼ੁਰੂ ਕਰਵਾਓ। 

    ਸੀ-ਸੈਕਸ਼ਨ ਤੋਂ ਬਾਅਦ ਪਿੱਠ ਦਰਦ ਦਾ ਇਲਾਜ

    ਜਦੋਂ ਕੋਈ ਔਰਤ ਸੀ-ਸੈਕਸ਼ਨ ਤੋਂ ਬਾਅਦ ਪਿੱਠ ਦੇ ਦਰਦ ਨੂੰ ਮਹਿਸੂਸ ਕਰਦੀ ਹੈ ਤਾਂ ਉਹ ਤੁਰੰਤ ਡਾਕਟਰ ਕੋਲ ਜਾਂਦੀ ਹੈ, ਤਾਂ ਡਾਕਟਰ ਉਸਦੀ ਸਹੀ ਤਰੀਕੇ ਨਾਲ ਜਾਂਚ ਪੜਤਾਲ ਕਰਦਾ ਹੈ। ਇਸ ਦੌਰਾਨ ਔਰਤ ਨੂੰ ਐਮਆਰਆਈ ਅਤੇ ਐਕਸ-ਰੇ ਕਰਵਾਉਣ ਲਈ ਕਿਹਾ ਜਾਂਦਾ ਹੈ। ਇਸਦੇ ਨਾਲ ਹੀ ਡਾਕਟਰਾਂ ਦੁਆਰਾ ਔਰਤ ਦੇ ਪਿੱਠ ਦਰਦ ਦੇ ਅਸਲ ਕਾਰਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਸੀ-ਸੈਕਸ਼ਨ ਤੋਂ ਬਾਅਦ ਕਈ ਵਾਰ, ਜਿੱਥੇ ਟਾਂਕੇ ਲਗਾਏ ਜਾਂਦੇ ਹਨ, ਔਰਤ ਨੂੰ ਉਸ ਥਾਂ ਤੇ ਇਨਫੈਕਸ਼ਨ ਹੋ ਜਾਂਦੀ ਹੈ। ਜਿਸਦੀ ਵਜ੍ਹਾ ਨਾਲ ਔਰਤ ਨੂੰ ਪਿੱਠ ਦੇ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ, ਡਾਕਟਰ ਪਿੱਠ ਦਰਦ ਦਾ ਕਾਰਣ ਜਾਨਣ ਤੋਂ ਬਾਅਦ ਹੀ ਇੱਕ ਔਰਤ ਦਾ ਇਲਾਜ ਕਰਦੇ ਹਨ। 

    ਅਕਸਰ ਪੁੱਛੇ ਜਾਣ ਵਾਲੇ ਸਵਾਲ

    ਕੀ ਸੀ-ਸੈਕਸ਼ਨ ਡਿਲੀਵਰੀ ਤੋਂ ਬਾਅਦ ਪਿੱਠ ਦਰਦ ਹੋਣਾ ਆਮ ਗੱਲ ਹੈ?

    ਸੀ-ਸੈਕਸ਼ਨ ਤੋਂ ਬਾਅਦ ਪਿੱਠ ਦਰਦ ਹੋਣਾ ਆਮ ਹੈ, ਕਿਉਂਕਿ ਇਸ ਦੌਰਾਨ ਪੇਟ ਦੀਆਂ ਮਾਸਪੇਸ਼ੀਆਂ ਨੂੰ ਕੱਟ ਦਿੱਤਾ ਜਾਂਦਾ ਹੈ, ਅਤੇ ਬੱਚੇਦਾਨੀ ਵੀ ਕੱਟੀ ਜਾਂਦੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ, ਸਰਜਰੀ ਤੋਂ ਬਾਅਦ, ਇਸਦਾ ਪ੍ਰਭਾਵ ਪਿੱਠ ‘ਤੇ ਮਹਿਸੂਸ ਹੁੰਦਾ ਹੈ।

    ਸੀ-ਸੈਕਸ਼ਨ ਤੋਂ ਬਾਅਦ ਦਰਦ ਬਾਰੇ ਕਦੋਂ ਚਿੰਤਾ ਕਰਨੀ ਚਾਹੀਦੀ ਹੈ?

    ਜੇਕਰ ਸੀ-ਸੈਕਸ਼ਨ ਤੋਂ ਬਾਅਦ ਤੁਸੀਂ ਥੱਕੇ ਹੋਏ, ਸਰੀਰ ਵਿੱਚ ਕਮਜ਼ੋਰੀ, ਬੁਖਾਰ ਅਤੇ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ, ਤਾਂ ਤੁਹਾਨੂੰ ਤੁਟੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

    ਸੀ-ਸੈਕਸ਼ਨ ਤੋਂ ਬਾਅਦ ਪਿੱਠ ਕਿਉਂ ਦੁਖਦੀ ਹੈ?

    ਸੀ-ਸੈਕਸ਼ਨ ਤੋਂ ਬਾਅਦ ਪਿੱਠ ਲਈ ਦੁਖਦੀ ਹੈ, ਕਿਉਂਕਿ ਔਰਤਾਂ ਦੇ ਸਰੀਰ ਵਿੱਚ ਡਿਲੀਵਰੀ ਤੋਂ ਬਾਅਦ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਹੁੰਦੇ ਹਨ। ਇਸ ਕਾਰਣ ਪਿੱਠ ਦਰਦ ਹੋ ਸਕਦੀ ਹੈ। 

    ਸਿੱਟਾ : ਆਮ ਤੌਰ ਤੇਸੀ-ਸੈਕਸ਼ਨ ਤੋਂ ਬਾਅਦਔਰਤਾਂ ਨੂੰ ਪਿੱਠ ਵਿੱਚ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਹ ਬੇਆਰਾਮ ਅਤੇ ਪਰੇਸ਼ਾਨ ਕਰਨ ਵਾਲਾ ਵੀ ਹੋ ਸਕਦਾ ਹੈ। ਜਦੋਂ ਤੁਹਾਨੂੰ ਸੀ-ਸੈਕਸ਼ਨ ਤੋਂ ਬਾਅਦ ਲਗਾਤਾਰ ਜਾਂ ਗੰਭੀਰ ਦਰਦ, ਤੁਰਨ -ਫਿਰਨ ਵਿੱਚ ਮੁਸ਼ਕਲ, ਬੁਖਾਰ ਜਾਂ ਲਾਲੀ, ਲੱਤ ਅਤੇ ਪਿੱਠ ਦਾ ਸੁੰਨ ਹੋਣਾ ਆਦਿ ਮਹਿਸੂਸ ਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਸਹੀ ਇਲਾਜ਼ ਕਰਵਾਉਣਾ ਚਾਹੀਦਾ ਹੈ। ਜੇਕਰ ਤੁਹਾਡੇ ਵੀ ਸੀ-ਸੈਕਸ਼ਨ ਤੋਂ ਬਾਅਦ ਪਿੱਠ ਵਿੱਚ ਦਰਦ ਹੁੰਦਾ ਹੈ, ਅਤੇ ਤੁਸੀਂ ਇਸਦੇ ਬਾਰੇ ਜਾਣਕਰੀ ਲੈਣਾ ਚਾਹੁੰਦੇ ਹੋਂ, ਤਾਂ ਤੁਸੀਂ ਅੱਜ ਹੀ ਕਲਿਆਣ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।